ਲਓ ਕਰਲੋ ਗੱਲ! ਮਿਲੋ ਇਸ ਪਟਵਾਰੀ ਨੂੰ ਰਿਸ਼ਵਤ ਵਜੋਂ ਲੈ ਲਈਆਂ 3 ਲੱਖ ਦੀਆਂ ਪਾਕਿਸਤਾਨੀ ਜੁੱਤੀਆਂ |OneIndia Punjabi

2024-02-07 1

ਲੁਧਿਆਣਾ ਤੋਂ ਅਨੋਖੀ ਰਿਸ਼ਵਤ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਇੱਕ ਮਾਲ ਪਟਵਾਰੀ ਵੱਲੋਂ ਰਿਸ਼ਵਤ ਦੇ ਤਹਿਤ ਕਰੀਬ 3 ਲੱਖ ਰੁਪਏ ਦੀਆਂ ਪਾਕਿਸਤਾਨੀ ਜੁੱਤੀਆਂ ਸ਼ਿਕਾਇਤਕਰਤਾ ਤੋਂ ਲਈਆਂ ਗਈਆਂ ਸਨ।ਰਿਸ਼ਵਤਖੋਰੀ ਮਾਮਲੇ ਦੀ ਚੱਲ ਰਹੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਦੋਸ਼ੀ ਮਾਲ ਅਧਿਕਾਰੀ (ਪਟਵਾਰੀ) ਗੁਰਵਿੰਦਰ ਸਿੰਘ ਨੇ ਸ਼ਿਕਾਇਤਕਰਤਾ ਤੋਂ ਸਿਰਫ 27.50 ਲੱਖ ਰੁਪਏ ਦੀ ਨਕਦੀ ਹੀ ਨਹੀਂ ਲਈ ਸੀ ਸਗੋਂ ਪਟਵਾਰੀ ਨੂੰ ਮਿਲੀ ਰਿਸ਼ਵਤ ਵਿਚ ਘੱਟੋ ਘੱਟ 3 ਲੱਖ ਰੁਪਏ ਦੀ ਕੀਮਤ ਦੀਆਂ ਮਹਿੰਗੀਆਂ ਪਾਕਿਸਤਾਨੀ ਜੁੱਤੀਆਂ ਵੀ ਸ਼ਾਮਲ ਸਨ।ਬਠਿੰਡਾ ਦੇ ਰਾਮਪੁਰਾ ਫੂਲ ਦੇ ਰਹਿਣ ਵਾਲੇ ਬੱਬੂ ਤੰਵਰ ਨੇ ਵਿਜੀਲੈਂਸ ਨੂੰ ਸਬੂਤ ਸੌਂਪੇ ਹਨ ਕਿ ਕਿਵੇਂ ਉਹ ਸਮੇਂ-ਸਮੇਂ 'ਤੇ ਪਟਵਾਰੀ ਨੂੰ ਮਹਿੰਗੀਆਂ ਜੁੱਤੀਆਂ ਦੇ ਕਈ ਜੋੜੇ ਸਪਲਾਈ ਕਰਦਾ ਸੀ, ਇਸ ਦੇ ਲਈ ਉਹ ਵਟਸਐਪ 'ਤੇ ਅਪਣੀ ਪਸੰਦ ਦੇ ਡਿਜ਼ਾਈਨ ਚੁਣਦਾ ਸੀ।
.
Let's talk! Meet this patwari who took 3 lakh Pakistani shoes as a bribe.
.
.
.
#ludhiananews #bribenews #punjabnews
~PR.182~

Videos similaires